Wednesday 14 February 2018

Ward War: ਸੀਪੀਆਈ ਦੀ ਚੋਣ ਮੁਹਿੰਮ ਵਿੱਚ ਹੋਰ ਤੇਜ਼ੀ

ਵਾਰਡ ਨੰਬਰ 94 ਅਤੇ 95 ਵਿੱਚ ਵੀ ਚੋਣ ਦਫਤਰਾਂ ਦਾ ਉਦਘਾਟਨ 
ਲੁਧਿਆਣਾ: 14 ਫਰਵਰੀ 2018: (ਵਾਰਡ ਵਾਰ ਰਿਪੋਟਿੰਗ ਟੀਮ):: 
ਸੀਪੀਆਈ ਦੀ ਚੋਣ ਜੰਗ ਨੂੰ ਚਲਾ ਰਹੀ ਟੀਮ ਨੇ ਅੱਜ ਵੀ ਆਪਣੀ ਤੂਫ਼ਾਨੀ ਮੁਹਿੰਮ ਜਾਰੀ ਰੱਖੀ। ਅੱਜ ਵਾਰਡ ਨੰਬਰ 94 ਵਿੱਚ ਜੱਸੀਆਂ ਰੋਡ ਨੇੜੇ ਸਥਿਤ ਗੁਰਨਾਮ ਨਗਰ ਵਿੱਚ ਵੀ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਸੀਪੀਆਈ ਉਮੀਦਵਾਰ ਸੰਜੇ ਕੁਮਾਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਜੋ ਕੁਝ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਉਸ 'ਤੇ ਕੋਈ ਵੀ ਵੋਟਰ ਉਹਨਾਂ ਕੋਲੋਂ ਦਸਖਤ ਕਰਵਾ ਸਕਦਾ ਹੈ। ਜਿੱਤਣ ਤੋਂ ਬਾਅਦ ਉਹ ਇਹਨਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨਗੇ।  ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 
ਇਸ ਮੌਕੇ ਤੇ ਸੀਨੀਅਰ ਟਰੇਡ ਯੂਨੀਅਨ ਆਗੂ ਕਾਮਰੇਡ ਡੀ ਪੀ ਮੋੜ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਨਾਮ ਸਿੱਧੂ ਅਤੇ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ।  ਚੋਣ ਬੈਠਕ ਵਿੱਚ ਔਰਤਾਂ ਨੇ ਵੀ ਵੱਧ ਚੜ੍ਹ ਕੇ ਸ਼ਾਮਲ ਹੋਈਆਂ। ਚੋਣ ਦਫਤਰ ਦਾ ਉਦਘਾਟਨ ਵੀ ਔਰਤਾਂ ਕੋਲੋਂ ਹੀ ਕਰਵਾਇਆ ਗਿਆ। 
ਇਲਾਕੇ ਦੇ ਵੋਟਰਾਂ ਨੇ "ਵਾਰਡ ਵਾਰ ਰਿਪੋਰਟਿੰਗ ਟੀਮ" ਨੂੰ ਦੱਸਿਆ ਕਿ ਇਲਾਕੇ ਵਿੱਚ ਦੋ ਸੜਕਾਂ ਬਣੀਆਂ ਹਨ ਪਾਰ ਸਿਰਫ ਪੰਜ ਛੇ ਮਹੀਨੇ ਪਹਿਲਾਂ ਹੀ ਬਣੀਆਂ।  ਮੁਹੱਲੇ ਦੇ ਅੱਧ ਵਿਚਕਾਰ ਦੀ ਸੜਕ/ਗਲੀ ਅਜੇ ਵੀ ਕੱਚੀ ਹੈ। ਸਟ੍ਰੀਟ ਲਾਈਟ ਵੀ ਨਹੀਂ ਹੈ। ਇਹਨਾਂ ਵੋਟਰਾਂ ਦੇ ਵਿਚਾਰ ਤੁਸੀਂ ਅਲੱਗ ਵੀਡੀਓ ਵਿੱਚ ਦੇਖ ਸੁਣ ਸਕਦੇ ਹੋ। 
ਸੀਪੀਆਈ ਆਗੂਆਂ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਦੀ ਸ਼ਕਤੀ ਨੂੰ ਘਟਾ ਕੇ ਦੇਖਣ ਵਾਲੇ ਸ਼ਾਇਦ ਭੁੱਲ ਰਹੇ ਹਨ ਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਮਿਊਨਿਸਟਾਂ ਦਾ ਹੀ ਰਾਜ ਹੈ। ਇਹਨਾਂ ਲੀਡਰਾਂ ਨੇ ਕਿਹਾ ਕਿ ਜੇ ਹੁਣ ਕੋਈ ਵੀ ਵੋਟਰਾਂ ਨੂੰ ਭਰਮਾਉਣ ਲਈ ਆਵੇ ਤਾਂ ਉਸ ਕੋਲੋਂ ਸ਼ਰਾਬ ਦੀ ਬੋਤਲ ਜਾਂ ਆਟੇ ਦੀ ਥੈਲੀ ਜਾਂ ਪੈਸੇ ਨਾ ਲੈਣਾ। ਉਸਨੂੰ ਕਹਿਣਾ ਕਿ ਸਾਡੇ ਲਈ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕਰ। ਸਾਡੇ ਲਈ ਹਰ ਇਲਾਕੇ ਵਿੱਚ ਡਿਸਪੈਂਸਰੀ ਦਾ ਪ੍ਰਬੰਧ ਕਰ। ਸਾਡੇ ਇਲਾਕੇ ਵਿੱਚ ਸਕੂਲ ਖੁਲਵਾ। ਸਾਡੇ ਇਲਾਕੇ ਵਿੱਚੋਂ ਪ੍ਰਦੂਸ਼ਣ ਹਟਵਾ। ਜੇ ਉਹ ਇਹਨਾਂ ਗੱਲਾਂ 'ਤੇ ਸੀਪੀਆਈ ਉਮੀਦਵਾਰਾਂ ਵਾਂਗ ਦਸਖਤ ਕਰੇ ਤਾਂ ਹੀ ਉਸ ਬਾਰੇ ਸੋਚਣਾ ਵਰਨਾ ਵੋਟ ਸਿਰਫ ਸੀਪੀਆਈ ਨੂੰ ਹੀ ਪਾਉਣਾ। ਸਿਰਫ ਇੱਕ ਦੋ ਦਿਨਾਂ ਦਾ ਫਾਇਦਾ ਨਹੀਂ ਬਲਕਿ ਪੰਜਾਂ ਸਾਲਾਂ ਵਾਲਾ ਫਾਇਦਾ ਸੋਚਣਾ।  ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

ਸਰਹਿੰਦ:ਆਖ਼ਿਰੀ ਦਿਨ ਚਾਰ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਕਾਗਜ਼

ਇੰਡੀਅਨ ਨੈਸ਼ਨਲ ਕਾਂਗਰਸ ਵੀ ਮੈਦਾਨ ਵਿੱਚ 
ਫ਼ਤਹਿਗੜ੍ਹ ਸਾਹਿਬ: 13 ਫਰਵਰੀ 2018:  (WWNS//Int.):: 
ਲੁਧਿਆਣਾ ਦੇ ਨਾਲ ਨਾਲ ਸਰਹਿੰਦ-ਫਤਿਹਗੜ੍ਹ ਸਾਹਿਬ ਦੀ ਜ਼ਿਮਨੀ ਚੋਣ ਵਿੱਚ ਵੀ ਮੁਕਾਬਲਿਆਂ ਦੀ ਪੂਰੀ ਤਿਆਰੀ ਹੈ।  
ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਦੇ ਵਾਰਡ ਨੰਬਰ 10 ਦੀ ਜ਼ਿਮਨੀ ਚੋਣ ਵੀ 24 ਫਰਵਰੀ ਨੂੰ ਹੋਣ ਹੈ। ਇਸ ਉਪ ਚੋਣ ਲਈ ਨਾਮਜ਼ਦਗੀਆਂ ਭਰਨ ਦੇ ਅੰਤਿਮ ਦਿਨ ਕੁੱਲ ਚਾਰ ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ। ਇਹ ਜਾਣਕਾਰੀ ਦਿੰਦਿਆਂ ਵਧੀਕ ਜ਼ਿਲ੍ਹਾ ਚੋਣਕਾਰ ਅਫਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਹਰਦਿਆਲ ਸਿੰਘ ਚੱਠਾ ਨੇ ਦੱਸਿਆ ਕਿ ਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗਿੱਲ ਤੇ ਮੋਨਿਕਾ ਗਿੱਲ ਨੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੋਨੀਆ ਅਤੇ ਇੰਦਰਪਾਲ ਸਿੰਘ ਨੇ ਆਪਣੇ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਹਨ। ਵਧੀਕ ਜ਼ਿਲ੍ਹਾ ਚੋਣਕਾਰ ਅਫ਼ਸਰ ਨੇ ਦੱਸਿਆ ਕਿ 15 ਫਰਵਰੀ ਨੂੰ ਨਾਮਜ਼ਦਗੀ ਕਾਗ਼ਜ਼ਾਂ ਦੀ ਪੜਤਾਲ ਹੋਵੇਗੀ ਅਤੇ 16 ਫਰਵਰੀ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਦੇ ਪੇਪਰ ਵਾਪਸ ਲੈ ਸਕਦੇ ਹਨ। ਉਨ੍ਹਾਂ ਹੋਰ ਦੱਸਿਆ ਕਿ 24 ਫਰਵਰੀ ਨੂੰ ਸਵੇਰੇ 8:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ਅਤੇ ਉਸ ਉਪਰੰਤ ਸਬੰਧਿਤ ਪੋਲਿੰਗ    ਸਟੇਸ਼ਨ ‘ਤੇ ਹੀ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ।

ਬਨੂੜ ਜ਼ਿਮਨੀ ਚੋਣ: ਭਾਜਪਾ ਉਮੀਦਵਾਰ ਨੇ ਭਰੇ ਕਾਗਜ਼

ਬਨੂੜ ਵਿੱਚ ਵੀ ਕਾਂਗਰਸ ਨਾਲ ਅਕਾਲੀ-ਭਾਜਪਾ ਗਠਜੋੜ ਦੀ ਸਿੱਧੀ ਟੱਕਰ
ਬਨੂੜ: 13 ਫਰਵਰੀ 2018: (WWNS//Int)::
ਲੁਧਿਆਣਾ ਦੇ ਨਾਲ ਨਾਲ ਜ਼ਿਮਨੀ ਚੋਣਾਂ ਵਾਲੇ ਹਲਕਿਆਂ ਵਿੱਚ ਵੀ ਚੂ ਮੁਕਾਬਲਿਆਂ ਦੀ ਚਹਿਲ ਪਹਿਲ ਤੇਜ਼ੀ ਨਾਲ ਵੱਧ ਰਹੀ ਹੈ। ਬਨੂੜ ਨਗਰ ਕੌਂਸਲ ਦੇ ਵਾਰਡ ਨੰਬਰ 12 ਲਈ ਹੋਣ ਵਾਲੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਰਮਨਦੀਪ ਕੌਰ ਨੇ ਵੀ ਅੱਜ ਆਪਣੇ ਨਾਮਜ਼ਦਗੀ ਪੇਪਰ ਬੜੇ ਜੋਸ਼ੋ ਖਰੋਸ਼ ਨਾਲ ਭਰੇ। ਉਨ੍ਹਾਂ ਨੇ ਐੱਸਡੀਐਮ ਮੁਹਾਲੀ ਡਾ ਆਰਪੀ ਸਿੰਘ ਕੋਲ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕਰਾਏ।
ਇਸ ਮੌਕੇ ਤੇ ਭਾਜਪਾ ਉਮੀਦਵਾਰ ਰਮਨਦੀਪ ਕੌਰ ਦੇ ਕਵਰਿੰਗ ਉਮੀਦਵਾਰ ਵਜੋਂ ਉਨ੍ਹਾਂ ਦੇ ਸਹੁਰੇ ਜਗਦੀਸ਼ ਸਿੰਘ ਨੇ ਵੀ ਪੇਪਰ ਭਰੇ। ਪੱਛੜੀਆਂ ਸ਼੍ਰੇਣੀਆਂ ਲਈ ਰਾਖਵੇਂ ਇਸ ਵਾਰਡ ਲਈ 24 ਫਰਵਰੀ ਨੂੰ ਸਵੇਰੇ ਅੱਠ ਵਜੇ ਤੋਂ ਬਾਅਦ ਦੁਪਹਿਰ ਚਾਰ ਵਜੇ ਤੱਕ ਪੈਣ ਵਾਲੀਆਂ ਵੋਟਾਂ ਲਈ ਹੁਣ ਕਾਂਗਰਸ ਅਤੇ ਅਕਾਲੀ-ਭਾਜਪਾ ਗੱਠਜੋੜ ਦਰਮਿਆਨ ਸਿੱਧਾ ਮੁਕਾਬਲਾ ਹੋਵੇਗਾ। ਸਿਆਸਤ ਦੇ ਗਰਮ ਹੋਣ ਨਾਲ ਇਹ ਮੁਕਾਬਲਾ ਹੋਰ ਦਿਲਚਸਪ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਕੰਬੋਜ ਭਾਈਚਾਰੇ ਦੀ ਬਹੁਗਿਣਤੀ ਵਸੋਂ ਵਾਲੇ 992 ਵੋਟਰਾਂ ਵਾਲੇ ਇਸ ਵਾਰਡ ਵਿੱਚ ਦੋਹਾਂ ਪਾਰਟੀਆਂ ਵੱਲੋਂ ਕੰਬੋਜ ਬਰਾਦਰੀ ਨਾਲ ਸਬੰਧਤ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਭਾਜਪਾ ਉਮੀਦਵਾਰ ਦੀਆਂ ਨਾਮਜ਼ਦਗੀਆਂ ਦਾਖ਼ਲ ਕਰਨ ਸਮੇਂ ਪਾਰਟੀ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ, ਅਕਾਲੀ ਦਲ ਦੇ ਆਗੂ ਜਸਵਿੰਦਰ ਸਿੰਘ ਜੱਸੀ, ਹਰਜੀਤ ਸਿੰਘ ਢਿੱਲੋਂ, ਸ਼ਹਿਰੀ ਪ੍ਰਧਾਨ ਜਸਵੀਰ ਸਿੰਘ ਜੱਸਾ, ਦਿਹਾਤੀ ਪ੍ਰਧਾਨ ਜਸਵੰਤ ਸਿੰਘ ਹੁਲਕਾ, ਭਾਜਪਾ ਆਗੂ ਪ੍ਰੇਮ ਚੰਦ ਥੱਮਣ, ਕੌਂਸਲਰ ਹੈਪੀ ਕਟਾਰੀਆ ਮੌਜੂਦ ਰਹੇ। ਸ੍ਰੀ ਗਰੇਵਾਲ ਨੇ ਇਸ ਮੌਕੇ ਕਿਹਾ ਕਿ ਰਮਨਦੀਪ ਕੌਰ  ਭਾਜਪਾ ਦੇ ਚੋਣ ਨਿਸ਼ਾਨ ਕਮਲ ਦੇ ਫ਼ੁਲ ਉੱਤੇ ਚੋਣ ਲੜੇਗੀ। ਉਨ੍ਹਾਂ ਕਿਹਾ ਕਿ ਇਸ ਚੋਣ ਵਿੱਚ ਕਾਂਗਰਸ ਸਰਕਾਰ ਦੇ ਪਿਛਲੇ ਇਕ ਵਰ੍ਹੇ ਦੀ ਘਟੀਆ ਕਾਰਗੁਜ਼ਾਰੀ ਅਤੇ  ਰਾਜ ਦੇ ਵਸਨੀਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਾ ਕਰਨ ਨੂੰ ਮੁੱਦਾ ਬਣਾਇਆ ਜਾਵੇਗਾ।

Tuesday 13 February 2018

ਲੁਧਿਆਣਾ ਵਿੱਚ ਨਾਮਜ਼ਦਗੀਆਂ ਦਾ ਕੰਮ ਮੁਕੰਮਲ

95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ
ਲੁਧਿਆਣਾ: 13 ਫਰਵਰੀ 2018: (ਵਾਰਡ ਵਾਰ ਰਿਪੋਰਟਿੰਗ ਟੀਮ):: 
ਪਿਛਲੇ ਰਿਕਾਰਡ ਦੇ ਮੁਤਾਬਿਕ ਨਗਰਨਿਗਮ ਅਤੇ ਨਗਰ ਪਾਲਿਕਾ ਦੀਆਂ ਚੋਣਾਂ ਵਿੱਚ ਆਮ ਤੌਰ 'ਤੇ ਸੱਤਾਧਾਰੀ ਪਾਰਟੀ ਹੀ ਬਹੁਮਤ ਲਿਜਾਂਦੀ ਹੈ। ਇਸ ਵਾਰ ਜਿਸ ਤਰਾਂ ਬਾਗੀ ਸੁਰਾਂ ਜ਼ਿਆਦਾ ਗੰਭੀਰ ਹੋ ਕੇ ਨਿਕਲੀਆਂ ਹਨ ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਨਤੀਜੇ ਬਦਲ ਵੀ ਸਕਦੇ ਹਨ ਅਤੇ ਲੜਾਈ ਕਈ ਕਈ ਕੋਨੀ ਵੀ ਹੋ ਸਕਦੀ ਹੈ। 
ਨਗਰ ਨਿਗਮ ਲੁਧਿਆਣਾ ਦੇ ਸਾਰੇ ਵਾਰਡਾਂ ਅਤੇ ਨਗਰ ਕੌਂਸਲ ਜਗਰਾਓਂ ਅਤੇ ਪਾਇਲ ਦੇ ਇੱਕ-ਇੱਕ ਵਾਰਡਾਂ ਦੀ ਚੋਣ ਲਈ ਨਾਮਜ਼ਦਗੀਆਂ ਦਾ ਦੌਰ ਅੱਜ ਖ਼ਤਮ ਹੋ ਗਿਆ। ਆਖ਼ਰੀ ਦਿਨ ਤੱਕ ਲੁਧਿਆਣਾ ਦੇ 95 ਵਾਰਡਾਂ ਲਈ ਕੁੱਲ 754 ਨਾਮਜ਼ਦਗੀਆਂ ਪੇਸ਼ ਕੀਤੀਆਂ ਗਈਆਂ ਹਨ, ਜਗਰਾਂਉ ਦੇ ਵਾਰਡ ਨੰਬਰ 17 ਦੀ ਉਪਚੋਣ ਲਈ ਕੁੱਲ 4 ਨਾਮਜ਼ਦਗੀਆਂ ਹੋਈਆਂ ਜਦਕਿ ਪਾਇਲ ਦੇ ਵਾਰਡ ਨੰਬਰ 5 ਲਈ 3 ਨਾਮਜ਼ਦਗੀ ਦਾਖ਼ਲ ਕੀਤੀਆਂ ਗਈਆਂ। ਲੁਧਿਆਣਾ ਦੇ ਵਾਰਡ ਨੰਬਰ 31 ਲਈ ਸਭ ਤੋਂ ਵਧੇਰੇ 22 ਅਤੇ ਵਾਰਡ ਨੰਬਰ 67 ਲਈ ਸਿਰਫ਼ 2 ਨਾਮਜ਼ਦਗੀਆਂ ਦਰਜ ਕੀਤੀਆਂ ਗਈਆਂ। ਅੱਜ ਆਖ਼ਰੀ ਦਿਨ ਲੁਧਿਆਣਾ ਦੇ ਸਾਰੇ ਵਾਰਡਾਂ ਲਈ 462 ਲੋਕਾਂ ਨਾਮਜ਼ਦਗੀ ਪੱਤਰ ਭਰੇ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਅਤੇ ਵਧੀਕ ਜ਼ਿਲਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਅੱਜ ਨਗਰ ਨਿਗਮ ਲੁਧਿਆਣਾ ਦੇ ਵਾਰਡ ਨੰਬਰ 1 ਲਈ 7, 2 ਲਈ 8, 3 ਲਈ 5, 4 ਲਈ 8, 5 ਲਈ 6, 6 ਲਈ 10, 7 ਲਈ 8, 8 ਲਈ 7, 9 ਲਈ 8, 10 ਲਈ 3, 11 ਲਈ 7, 12 ਲਈ 10, 13 ਲਈ 9, 14 ਲਈ 5, 15 ਲਈ 8, 16 ਲਈ 13, 17 ਲਈ 15, 18 ਲਈ 8, 19 ਲਈ 9, 20 ਲਈ 11, 21 ਲਈ 10, 22 ਲਈ 19, 23 ਲਈ 10, 24 ਲਈ 6, 25 ਲਈ 7, 26 ਲਈ 10, 27 ਲਈ 10, 28 ਲਈ 12, 29 ਲਈ 12, 30 ਲਈ 8, 31 ਲਈ 22, 32 ਲਈ 14, 33 ਲਈ 8, 34 ਲਈ 7, 35 ਲਈ 5, 36 ਲਈ 11, 37 ਲਈ 7, 38 ਲਈ 7, 39 ਲਈ 5, 40 ਲਈ 9, 41 ਲਈ 10, 42 ਲਈ 11, 43 ਲਈ 7, 44 ਲਈ 14, 45 ਲਈ 6, 46 ਲਈ 6, 47 ਲਈ 10, 48 ਲਈ 8, 49 ਲਈ 9, 50 ਲਈ 7, 51 ਲਈ 10, 52 ਲਈ 7, 53 ਲਈ 4, 54 ਲਈ 8, 55 ਲਈ 5, 56 ਲਈ 8, 57 ਲਈ 9, 58 ਲਈ 9, 59 ਲਈ 9, 60 ਲਈ 8, 61 ਲਈ 7, 62 ਲਈ 13, 63 ਲਈ 4, 64 ਲਈ 3, 65 ਲਈ 9, 66 ਲਈ 4, 67 ਲਈ 2, 68 ਲਈ 5, 69 ਲਈ 6, 70 ਲਈ 7, 71 ਲਈ 6, 72 ਲਈ 7, 73 ਲਈ 5, 74 ਲਈ 8, 75 ਲਈ 4, 76 ਲਈ 5, 77 ਲਈ 4, 78 ਲਈ 6, 79 ਲਈ 7, 80 ਲਈ 6, 81 ਲਈ 5, 82 ਲਈ 5, 83 ਲਈ 5, 84 ਲਈ 6, 85 ਲਈ 10, 86 ਲਈ 9, 87 ਲਈ 5, 88 ਲਈ 6, 89 ਲਈ 7, 90 ਲਈ 9, 91 ਲਈ 9, 92 ਲਈ 5, 93 ਲਈ 7, 94 ਲਈ 10 ਅਤੇ ਵਾਰਡ ਨੰਬਰ 95 ਲਈ 9 ਨਾਮਜ਼ਦਗੀਆਂ ਦਾਖ਼ਲ ਕੀਤੀਆਂ ਗਈਆਂ ਹਨ।
ਉਨਾਂ  ਦੱਸਿਆ ਕਿ ਨਾਮਜ਼ਦਗੀ ਪੱਤਰਾਂ ਦੀ ਪਡ਼ਤਾਲ ਮਿਤੀ 15 ਫਰਵਰੀ ਨੂੰ ਹੋਵੇਗੀ। ਮਿਤੀ 16 ਫਰਵਰੀ ਨੂੰ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ ਅਤੇ ਇਸੇ ਦਿਨ ਭਾਵ ਮਿਤੀ 16 ਫਰਵਰੀ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਜਾਣਗੇ। ਮਿਤੀ 24 ਫਰਵਰੀ ਨੂੰ ਵੋਟਾਂ ਪੈਣਗੀਆਂ। ਵੋਟਾਂ ਦੀ ਗਿਣਤੀ ਮਿਤੀ 27 ਫਰਵਰੀ ਨੂੰ ਹੋਵੇਗੀ। ਨਗਰ ਨਿਗਮ ਲੁਧਿਆਣਾ ਵਿੱਚ ਤਕਰੀਬਨ 10.50 ਲੱਖ ਵੋਟਰ 95 ਵਾਰਡਾਂ ਤੋਂ ਨੁਮਾਇੰਦੇ ਚੁਣਨ ਲਈ ਆਪਣੀ ਵੋਟ ਦਾ ਇਸਤੇਮਾਲ ਕਰਨਗੇ, ਜਿਹਨਾਂ ਵਿਚੋਂ ਲਗਭਗ 5.67 ਲੱਖ ਪੁਰਸ਼, 4.82 ਲੱਖ ਇਸਤਰੀਆਂ ਅਤੇ 23 ਤੀਸਰਾ ਲਿੰਗ ਹਨ।

Ward War: ਸੀਪੀਆਈ ਦੀ ਚੋਣ ਮੁਹਿੰਮ ਵਿੱਚ ਹੋਰ ਤੇਜ਼ੀ

ਵਾਰਡ ਨੰਬਰ 94 ਅਤੇ 95 ਵਿੱਚ ਵੀ ਚੋਣ ਦਫਤਰਾਂ ਦਾ ਉਦਘਾਟਨ   ਲੁਧਿਆਣਾ : 14 ਫਰਵਰੀ 2018: ( ਵਾਰਡ ਵਾਰ ਰਿਪੋਟਿੰਗ ਟੀਮ ) ::  ਹੋਰ ਤਸਵੀਰਾਂ ਫੇਸਬੁੱਕ '...