Wednesday 14 February 2018

Ward War: ਸੀਪੀਆਈ ਦੀ ਚੋਣ ਮੁਹਿੰਮ ਵਿੱਚ ਹੋਰ ਤੇਜ਼ੀ

ਵਾਰਡ ਨੰਬਰ 94 ਅਤੇ 95 ਵਿੱਚ ਵੀ ਚੋਣ ਦਫਤਰਾਂ ਦਾ ਉਦਘਾਟਨ 
ਲੁਧਿਆਣਾ: 14 ਫਰਵਰੀ 2018: (ਵਾਰਡ ਵਾਰ ਰਿਪੋਟਿੰਗ ਟੀਮ):: 
ਸੀਪੀਆਈ ਦੀ ਚੋਣ ਜੰਗ ਨੂੰ ਚਲਾ ਰਹੀ ਟੀਮ ਨੇ ਅੱਜ ਵੀ ਆਪਣੀ ਤੂਫ਼ਾਨੀ ਮੁਹਿੰਮ ਜਾਰੀ ਰੱਖੀ। ਅੱਜ ਵਾਰਡ ਨੰਬਰ 94 ਵਿੱਚ ਜੱਸੀਆਂ ਰੋਡ ਨੇੜੇ ਸਥਿਤ ਗੁਰਨਾਮ ਨਗਰ ਵਿੱਚ ਵੀ ਚੋਣ ਦਫਤਰ ਦਾ ਉਦਘਾਟਨ ਕੀਤਾ ਗਿਆ। ਸੀਪੀਆਈ ਉਮੀਦਵਾਰ ਸੰਜੇ ਕੁਮਾਰ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾਂ ਨੇ ਜੋ ਜੋ ਕੁਝ ਆਪਣੇ ਚੋਣ ਮੈਨੀਫੈਸਟੋ ਵਿੱਚ ਕਿਹਾ ਹੈ ਉਸ 'ਤੇ ਕੋਈ ਵੀ ਵੋਟਰ ਉਹਨਾਂ ਕੋਲੋਂ ਦਸਖਤ ਕਰਵਾ ਸਕਦਾ ਹੈ। ਜਿੱਤਣ ਤੋਂ ਬਾਅਦ ਉਹ ਇਹਨਾਂ ਸਾਰੇ ਵਾਅਦਿਆਂ ਨੂੰ ਪੂਰਾ ਕਰਨਗੇ।  ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 
ਇਸ ਮੌਕੇ ਤੇ ਸੀਨੀਅਰ ਟਰੇਡ ਯੂਨੀਅਨ ਆਗੂ ਕਾਮਰੇਡ ਡੀ ਪੀ ਮੋੜ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਨਾਮ ਸਿੱਧੂ ਅਤੇ ਕਈ ਹੋਰ ਸੀਨੀਅਰ ਆਗੂ ਮੌਜੂਦ ਸਨ।  ਚੋਣ ਬੈਠਕ ਵਿੱਚ ਔਰਤਾਂ ਨੇ ਵੀ ਵੱਧ ਚੜ੍ਹ ਕੇ ਸ਼ਾਮਲ ਹੋਈਆਂ। ਚੋਣ ਦਫਤਰ ਦਾ ਉਦਘਾਟਨ ਵੀ ਔਰਤਾਂ ਕੋਲੋਂ ਹੀ ਕਰਵਾਇਆ ਗਿਆ। 
ਇਲਾਕੇ ਦੇ ਵੋਟਰਾਂ ਨੇ "ਵਾਰਡ ਵਾਰ ਰਿਪੋਰਟਿੰਗ ਟੀਮ" ਨੂੰ ਦੱਸਿਆ ਕਿ ਇਲਾਕੇ ਵਿੱਚ ਦੋ ਸੜਕਾਂ ਬਣੀਆਂ ਹਨ ਪਾਰ ਸਿਰਫ ਪੰਜ ਛੇ ਮਹੀਨੇ ਪਹਿਲਾਂ ਹੀ ਬਣੀਆਂ।  ਮੁਹੱਲੇ ਦੇ ਅੱਧ ਵਿਚਕਾਰ ਦੀ ਸੜਕ/ਗਲੀ ਅਜੇ ਵੀ ਕੱਚੀ ਹੈ। ਸਟ੍ਰੀਟ ਲਾਈਟ ਵੀ ਨਹੀਂ ਹੈ। ਇਹਨਾਂ ਵੋਟਰਾਂ ਦੇ ਵਿਚਾਰ ਤੁਸੀਂ ਅਲੱਗ ਵੀਡੀਓ ਵਿੱਚ ਦੇਖ ਸੁਣ ਸਕਦੇ ਹੋ। 
ਸੀਪੀਆਈ ਆਗੂਆਂ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਦੀ ਸ਼ਕਤੀ ਨੂੰ ਘਟਾ ਕੇ ਦੇਖਣ ਵਾਲੇ ਸ਼ਾਇਦ ਭੁੱਲ ਰਹੇ ਹਨ ਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕਮਿਊਨਿਸਟਾਂ ਦਾ ਹੀ ਰਾਜ ਹੈ। ਇਹਨਾਂ ਲੀਡਰਾਂ ਨੇ ਕਿਹਾ ਕਿ ਜੇ ਹੁਣ ਕੋਈ ਵੀ ਵੋਟਰਾਂ ਨੂੰ ਭਰਮਾਉਣ ਲਈ ਆਵੇ ਤਾਂ ਉਸ ਕੋਲੋਂ ਸ਼ਰਾਬ ਦੀ ਬੋਤਲ ਜਾਂ ਆਟੇ ਦੀ ਥੈਲੀ ਜਾਂ ਪੈਸੇ ਨਾ ਲੈਣਾ। ਉਸਨੂੰ ਕਹਿਣਾ ਕਿ ਸਾਡੇ ਲਈ ਪੀਣ ਵਾਲੇ ਸ਼ੁੱਧ ਪਾਣੀ ਦਾ ਪ੍ਰਬੰਧ ਕਰ। ਸਾਡੇ ਲਈ ਹਰ ਇਲਾਕੇ ਵਿੱਚ ਡਿਸਪੈਂਸਰੀ ਦਾ ਪ੍ਰਬੰਧ ਕਰ। ਸਾਡੇ ਇਲਾਕੇ ਵਿੱਚ ਸਕੂਲ ਖੁਲਵਾ। ਸਾਡੇ ਇਲਾਕੇ ਵਿੱਚੋਂ ਪ੍ਰਦੂਸ਼ਣ ਹਟਵਾ। ਜੇ ਉਹ ਇਹਨਾਂ ਗੱਲਾਂ 'ਤੇ ਸੀਪੀਆਈ ਉਮੀਦਵਾਰਾਂ ਵਾਂਗ ਦਸਖਤ ਕਰੇ ਤਾਂ ਹੀ ਉਸ ਬਾਰੇ ਸੋਚਣਾ ਵਰਨਾ ਵੋਟ ਸਿਰਫ ਸੀਪੀਆਈ ਨੂੰ ਹੀ ਪਾਉਣਾ। ਸਿਰਫ ਇੱਕ ਦੋ ਦਿਨਾਂ ਦਾ ਫਾਇਦਾ ਨਹੀਂ ਬਲਕਿ ਪੰਜਾਂ ਸਾਲਾਂ ਵਾਲਾ ਫਾਇਦਾ ਸੋਚਣਾ।  ਹੋਰ ਤਸਵੀਰਾਂ ਫੇਸਬੁੱਕ 'ਤੇ ਦੇਖਣ ਲਈ ਇਥੇ ਕਲਿੱਕ ਕਰੋ 

No comments:

Post a Comment

Ward War: ਸੀਪੀਆਈ ਦੀ ਚੋਣ ਮੁਹਿੰਮ ਵਿੱਚ ਹੋਰ ਤੇਜ਼ੀ

ਵਾਰਡ ਨੰਬਰ 94 ਅਤੇ 95 ਵਿੱਚ ਵੀ ਚੋਣ ਦਫਤਰਾਂ ਦਾ ਉਦਘਾਟਨ   ਲੁਧਿਆਣਾ : 14 ਫਰਵਰੀ 2018: ( ਵਾਰਡ ਵਾਰ ਰਿਪੋਟਿੰਗ ਟੀਮ ) ::  ਹੋਰ ਤਸਵੀਰਾਂ ਫੇਸਬੁੱਕ '...